International Research journal of Management Science and Technology
ISSN 2250 - 1959 (online) ISSN 2348 - 9367 (Print) New DOI : 10.32804/IRJMST
**Need Help in Content editing, Data Analysis.
Adv For Editing Content
ਹਰਨੇਕ ਸਿੰਘ ਹੇਅਰ ਰਚਿਤ 'ਲੜੀ ਦਾ ਰਾਗ : ਇੱਕ ਅਧਿਐਨ'
1 Author(s): JASPREET KAUR
Vol - 7, Issue- 10 , Page(s) : 8 - 16 (2016 ) DOI : https://doi.org/10.32804/IRJMST
ਲੋਕ ਕਾਵਿ ਲੋਕ ਸਾਹਿਤ ਦੀ ਅਜਿਹੀ ਵੰਨਗੀ ਹੈ, ਜਿਹੜੀ ਲੋਕ ਸਮੂਹ ਦੀਆ ਮਾਨਸਿਕ ਤਰੰਗਾਂ ਦਾ ਪ੍ਰਗਟਾਵਾ ਛੰਦਬੱਧ ਰੂਪ ਵਿਚ ਕਰਦੀ ਹੈ। ਲੋਕ ਕਾਵਿ ਦੀ ਸਿਰਜਨਾ ਦਾ ਕਾਰਜ ਭਾਵੇਂ ਸਹਿਜੇ ਸਹਿਜੇ ਹੁੰਦਾ ਹੈ ਪਰੰਤੂ ਨਿਰੋਲ ਅਚੇਤ ਰੂਪ ਵਿਚ ਨਹੀਂ ਹੁੰਦਾ। ਬਾਵੇਂ ਲੋਕ ਕਾਵਿ ਨੂੰ ਗੁੰਮਨਾਮ ਕਵੀਆਂ/ਲੇਖਕਾਂ ਦੀਆਂ ਰਚਨਾਵਾਂ ਦੇ ਸੰਦਰਭ ਵਿਚ ਵਿਚਾਰਦੇ ਹੋਏ ਸਮੂਹਿਕ ਸਿਰਜਨਾ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਪਰ ਲਾਜ਼ਮੀ ਤੌਰ ਤੇ ਇਹ ਕਿਸੇ ਵਿਸੇਸ਼ ਪਲ ਵਿਚ ਕਿਸੇ ਇਕੱਲੇ ਸਿਰਜਕ ਦੀਆਂ ਕਾਵਿਕ ਬਿਰਤੀਆਂ ਦਾ ਪ੍ਰਗਟਾਵਾ ਹੀ ਹੁੰਦਾ ਹੈ। ਡਾ. ਨਾਹਰ ਸਿੰਘ ਲੋਕ ਕਾਵਿ ਦੀ ਸਿਰਜਨਾ ਬਾਰੇ ਵਿਚਾਰ ਕਰਦੇ ਹੋਏ ਲਿਖਦੇ ਹਨ ਕਿ "ਲੋਕ ਕਾਵਿ ਦੀ ਸਿਰਜਨਾ, ਲੋਕ ਮਨ ਨਾਲ ਪਰਨਾਏ ਹੋਏ ਪ੍ਰਤਿਭਾਵਾਨ ਲੋਕ ਗੀਤਕਾਰਾਂ ਵੱਲੋਂ ਲੋਕ ਰੂੜੀਆਂ ਦੇ ਆਧਾਰ ਤੇ ਆਪੋ ਆਪਣੇ ਸਮੂਹਾਂ, ਗੁੱਟਾਂ, ਦਾਇਰਿਆਂ, ਜਾਤੀਆਂ, ਭੂਗੋਲਿਕ ਖਿੱਤਿਆਂ ਦੇ ਲੋਕਾਂ ਲਈ ਉਨ੍ਹਾਂ ਦੇ ਆਪਣੇ ਸਰਬ ਸਾਧਾਰਨ ਅਨੁਭਵ ਦੇ ਆਧਾਰ ਤੇ ਹੁੰਦੀ ਹੈ।"